ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਜਲਦੀ ਹੀ ਵੱਖ-ਵੱਖ ਵਿਭਾਗਾਂ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ। ਜਿਸ ਨਾਲ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਲਈ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਿਨ੍ਹਾ ਪਰਚੀ-ਖਰਚੀ ਦੇ ਨੌਕਰੀ ਵਾਲੀ ਭਾਜਪਾ ਸਰਕਾਰ ਆਮ ਜਨਤਾ ਦੇ ਹਿੱਤਾਂ ਦੀ ਸੱਚੀ ਰੱਖਿਅਕ ਹੈ। ਇਸੀ ਦੇ ਤਹਿਤ ਬਿਨ੍ਹਾਂ ਕਿਸੇ ਭੇਦਭਾਵ ਦੇ ਮੈਰਿਟ ਆਧਾਰ ‘ਤੇ ਨੌਕਰੀ ਦਿੱਤੀ ਜਾਂਦੀ ਹੈ ਅਤੇ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਵੀ ਲੋਕਸਭਾ ਵਿੱਚ ਇਸ ਗੱਲ ਦਾ ਜਿਕਰ ਕੀਤਾ ਸੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕੇਥਲ ਦੇ ਆਰਕੇਐਸਡੀ ਕਾਲਜ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਉਨ੍ਹਾਂ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਅੱਜ ਭਾਰਤ ਦੁਨੀਆਂ ਦੀ ਚੌਥੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਹੈ ਕਿ ਜੇਕਰ ਦੇਸ਼ ਨੂੰ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਨਾਉਣਾ ਹੈ, ਉਸ ਦਾ ਰਸਤਾ ਆਤਮਨਿਰਭਰ ਭਾਰਤ ਤੋਂ ਹੋ ਕੇ ਜਾਵੇਗਾ। ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਭਾਰਤ ਨਿਰਮਾਣਤ ਵਸਤੂਆਂ ਹੀ ਵੇਚੇ ਅਤੇ ਖਰੀਦੇ।
ਊਨ੍ਹਾਂ ਨੇ ਕਿਹਾ ਕਿ ਭਾਜਪਾ ਕਾਰਜਕਰਤਾ ਦੀ ਇਹ ਪਹਿਚਾਣ ਹੈ ਕਿ ਉਹ ਨੌਜੁਆਨਾਂ ਸਮੇਤ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਨੇ ਚੋਣ ਤੋਂ ਪਹਿਲਾਂ 217 ਸੰਕਲਪ ਲਏ ਸਨ। ਜਿਨ੍ਹਾਂ ਵਿੱਚੋਂ 50 ਸੰਕਲਪ ਪੂਰੇ ਕਰ ਲਏ ਹਨ। ਜਲਦੀ ਹੀ 90 ਸੰਕਲਪ ਹੋਰ ਪੂਰੇ ਕਰ ਦਿੱਤੇ ਜਾਣਗੇ। ਸਰਕਾਰ ਬਣਦੇ ਹੀ ਹਰਿਆਣਾ ਵਿੱਚ ਭੈਣਾ ਨੂੰ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਗਿਆ। ਨਾਲ ਹੀ ਭੈਣਾਂ ਨੂੰ 2100 ਰੁਪਏ ਦੀ ਪੈਨਸ਼ਨ ਵਜੋ ਦੇ ਕੇ ਲਾਡੋ ਲਕਛਮੀ ਯੋਜਨਾ ਦੇ ਵਾਅਦੇ ਨੂੰ ਪੂਰਾ ਕੀਤਾ ਗਿਆ। ਯੋਜਨਾ ਤਹਿਤ ਭੈਣਾਂ ਨੂੰ ਦੋ ਕਿਸਤ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਯੋਗ ਗਰੀਬ ਲੋਕਾਂ ਨੂੰ ਪਲਾਟ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਨੀਪਤ ਵਿੱਚ 550 ਲੋਕਾਂ ਨੁੰ ਪਲਾਟ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਬਰਸਾਤ ਵਿੱਚ ਜੋ ਸੜਕ ਟੁੱਟ ਗਈ ਹੈ, ਉਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਅੰਤ ਤੱਕ ਸਾਰੀ ਅਜਿਹੀ ਟੁੱਟੀ ਹੋਈ ਸੜਕਾਂ ਠੀਕ ਕਰਵਾ ਦਿੱਤੀਆਂ ਜਾਣਗੀਆਂ। ਇਸ ਦੇ ਲਈ ਛੇ ਵਿਭਾਗਾਂ ਦੇ ਵਿੱਚ ਤਾਲਮੇਲ ਬਣਾ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਪੂਰੇ ਦੇਸ਼ ਵਿੱਚ ਆਮਜਨਤਾ ਦੇ ਹਿੱਤ ਵਿੱਚ ਸਰਕਾਰ ਇਸ ਤਰ੍ਹਾ ਨਾਲ ਕੰਮ ਕਰ ਰਹੀ ਹੈ ਕਿ ਵਿਰੋਧੀ ਧਿਰ ਦੇ ਕੋਲ ਕੋਈ ਮੁੱਦਾ ਨਹੀਂ ਬਚਿਆ ਹੈ। ਇਸ ਲਈ ਵਿਰੋਧੀ ਧਿਰ ਝੂਠ ਫੈਲਾਉਣ ਦਾ ਕੰਮ ਕਰਦੇ ਹਨ। ਭਾਜਪਾ ਕਾਰਜਕਰਤਾ ਸਰਕਾਰ ਦੀ ਨੀਤੀਆਂ ਨੂੰ ਆਮਜਨਤਾ ਤੱਕ ਪਹੁੰਚਾਉਣ ਅਤੇ ਝੂਠ ਦਾ ਪਰਦਾਫਾਸ਼ ਕਰਨ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਨਿਰਦੇਸ਼ ਦਿੱਤਾ ਕਿ ਸਾਰੇ ਕਾਰਜਕਰਤਾ ਮਨ ਦੀ ਬਾਤ ਸੁਨਣ ਅਤੇ ਪਿੰਡ ਦੇ ਬਜੁਰਗ ਨੂੰ ਉਸ ਵਿੱਚ ਪ੍ਰਧਾਨ ਬਣਾ ਕੇ ਉਨ੍ਹਾਂ ਦਾ ਮਾਨ-ਸਨਮਾਨ ਕਰਨ। ਪੌਧਾਰੋਪਣ ਵੀ ਕਰਵਾਉਣ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵਦੇਸ਼ੀ ਰੱਥਯਾਤਰਾ ਨੂੰ ਦਿਖਾਈ ਹਰੀ ਝੰਡੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਕੈਥਲ ਦੇ ਆਰਕੇਐਸਡੀ ਕਾਲਜ ਤੋਂ ਆਤਮਨਿਰਭਰ ਭਾਰਤ ਸੰਕਲਪ ਮੁਹਿੰਮ ਦੇ ਤਹਿਤ ਸਵਦੇਸ਼ੀ ਰੱਥਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਕੋਸ਼ਿਕ, ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਬੇਦੀ ਸਮੇਤ ਕਈ ਵੱਡੇ ਨੇਤਾ ਮੌਜੂਦ ਰਹੇ। ਇਸ ਤੋਂ ਪਹਿਲਾਂ ਮੀਡੀਆ ਨਾਲ ਗਲਬਾਤ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਤਰਾ ਸੂਬੇ ਦੇ ਕੌਨੇ-ਕੋਨੇ ਤੱਕ ਪਹੁੰਚ ਕੇ ਸਵਦੇਸ਼ੀ ਭਾਰਤ ਵਿੱਚ ਅਲੱਖ ਜਗਾਵੇਗੀ ਅਤੇ 24 ਦਸੰਬਰ ਤੱਕ ਇਹ ਯਾਤਰਾ ਚੱਲੇਗੀ। ਹਰਿਆਣਾ ਸਰਕਰ ਵੱਲੋਂ ਸਵਦੇਸ਼ੀ ਮੇਲੇ ਲਗਾਏ ਜਾ ਰਹੇ ਹਨ। ਪੰਚਕੂਲਾ ਅਤੇ ਫਰੀਦਾਬਾਦ ਵਿੱਚ ਅਜਿਹੇ ਮੇਲਿਆਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਆਤਮਨਿਰਭਰ ਭਾਰਤ ਨੂੰ ਇੱਕ ਜਨ ਅੰਦੋਲਨ ਬਨਾਉਣ। ਅਸੀਂ ਸਾਰੇ ਮਿਲ ਕੇ ਇਹ ਸੰਕਲਪ ਲੈਣ ਕਿ ਅਸੀਂ ਆਪਣੇ ਵਿਅਕਤੀਤਵ, ਪਾਰੰਪਰਿਕ ਜੀਵਨ ਵਿੱਚ ਸਵਦੇਸ਼ੀ ਨੁੰ ਅਪਨਾਉਣ। ਅਸੀਂ ਆਤਮਨਿਰਭਰ ਹਰਿਆਣਾ ਤੋਂ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਣਗੇ। ਵਿਕਸਿਤ ਭਾਰਤ ਦਾ ਰਸਤਾ ਆਤਮਨਿਰਭਰਤਾ ਤੋਂ ਹੋ ਕੇ ਗੁਜਰੇਗਾ।
ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਭਾਜਪਾ ਦੇ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜ ਅਤੇ ਸਾਬਕਾ ਸਾਂਦਸ ਸੁਨੀਤਾ ਦੁਗੱਲ ਨੇ ਸ਼ਹੀਦ ਦੇ ਪਰਿਜਨਾਂ ਅਤੇ ਭਾਵਪੂਰਣ ਮਾਹੌਲ ਵਿੱਚ ਬਾਦਲੀ ਵਿਧਾਨਸਭਾ ਖੇਤਰ ਦੇ ਪਿੰਡ ਡਾਵਲਾ ਵਿੱਚ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਮਹਿਮਾਨਾਂ ਨੇ ਸ਼ਹੀਦ ਵਿਨੋਦ ਕੁਮਾਰ ਦੀ ਪ੍ਰਤਿਮਾ ‘ਤੇ ਫੁੱਲ ਅਰਪਿਤ ਕਰ ਆਪਣੀ ਭਾਵਪੂਰਣ ਸ਼ਰਧਾਂਜਲੀ ਅਰਪਿਤ ਕੀਤੀ।
ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸ਼ਹੀਦ ਦੇ ਨਾਮ ‘ਤੇ ਪਿੰਡ ਡਾਵਲਾ ਵਿੱਚ ਆਧੁਨਿਕ ਈ-ਲਾਇਬੇ੍ਰਰੀ, ਨਵੇਂ ਭਵਨ ਸਮੇਤ ਧਨਖੜ ਖਾਪ ਦੇ ਚਬੂਤਰੇ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਲਈ ਸ਼ਹੀਦਾਂ ਦਾ ਸਨਮਾਨ ਸੱਭ ਤੋਂ ਉੱਪਰ ਹੈ। ਪਿੰਡ ਦੇ ਖੇਤਾਂ ਦੇ ਵੱਲ ਜਾਣ ਵਾਲੇ ਪੰਜ ਰਸਤੇ ਸ਼ਹੀਦ ਦੇ ਨਾਮ ‘ਤੇ ਪੱਕੇ ਕੀਤੇ ਜਾਣਗੇ। ਪਿੰਡ ਵਿੱਚ ਮਹਿਲਾਵਾਂ ਲਈ ਮਹਿਲਾ ਸਭਿਆਚਾਰਕ ਕੇਂਦਰ ਖੋਲਿਆ ਜਾਵੇਗਾ। ਪਿੰਡ ਵਿੱਚ ਇੰਡੌਰ ਜਿਮ ਲਈ ਸਮੱਗਰੀ ਵੀ ਦਿੱਤੀ ਜਾਵੇਗੀ।
ਪੰਚਾਇਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਅਨੇਕ ਇਤਿਹਾਸਕ ਕਦਮ ਚੁੱਕੇ ਹਨ। ਸੇਨਾ ਵਿੱਚ ਹਰ ਦੱਸਵਾਂ ਫੌਜੀ ਹਰਿਆਣਾ ਤੋਂ ਹੈ। ਸਾਲ 2014 ਵਿੱਚ ਸੂਬੇ ਵਿੱਚ ਸਾਡੀ ਸਰਕਾਰ ਬਣਦੇ ਹੀ ਸ਼ਹੀਦ ਦੇ ਪਰਿਜਨਾਂ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ, ਹੁਣ ਨਾਇਬ ਸਰਕਾਰ ਨੇ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੈ 1985 ਅਤੇ 1971 ਦੇ ਯੁੱਧਾ ਵਿੱਚ ਸ਼ਹੀਦ ਹੋਏ ਫੌਜੀਆਂ ਦੇ 293 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ।
ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਪੰਵਾਰ ਨੇ ਸ਼ਹੀਦ ਕਰਣ ਸਿੰਘ ਦੀ ਧਰਮਪਤਨੀ ਯੁੱਧ ਵੀਰਾਂਗਨਾ ਆਰਤੀ ਦੇਵੀ, ਮਾਤਾ ਸੁਮਿਤਰਾ ਦੇਵੀ, ਸ਼ਹੀਦ ਵਿਨੋਦ ਕੁਮਾਰ ਦੀ ਧਰਮਪਤਨੀ ਯੁੱਧ ਵਿਰਾਗਨਾ ਬਿਮਲਾ ਦੇਵੀ ਦਾ ਸਨਮਾਨ ਕੀਤਾ। ਇਸ ਮੌਕੇ ‘ਤੇ ਸ਼ਹੀਦ ਕਰਣ ਦਾ ਬੇਟ ਰੂਦਰ, ਬੇਟੀ ਪਰੀ ਤੇ ਭਰਾ ਅਰਜੁਨ, ਸ਼ਹੀਦ ਵਿਨੋਦ ਦਾ ਬੇਟਾ ਆਸ਼ਿਸ਼, ਸਮੇਤ ਹੋਰ ਪਰਿਜਨ ਵੀ ਮੌਜੂਦ ਰਹੇ।
ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਗਿਆਨਕਾਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ। ਜਦੋਂ ਉਨ੍ਹਾਂ ਦਾ ਗਿਆਨ ਇੱਕ ਕਿਸਾਨ ਦੀ ਫਸਲ ਵਧਾਉਂਦਾ ਹੈ, ਜਦੋਂ ਖੋਜ ਇੱਕ ਮਰੀਜ ਦੀ ਬੀਮਾਰੀ ਠੀ ਕਰਦੀ ਹੈ, ਜਦੋਂ ਨਵਾਚਾਰ ਇੱਕ ਉਦਮੀ ਨੂੰ ਮਜਬੂਤ ਕਰਦਾ ਹੈ, ਤਾਂਹੀ ਵਿਗਿਆਨ ਸਹੀ ਮਾਇਨੇ ਵਿੱਚ ਖੁਸ਼ਹਾਲੀ ਲਿਆਉਂਦਾ ਹੈ।
ਮੁੱਖ ਮੰਤਰੀ ਐਤਵਾਰ ਨੂੰ ਪੰਚਕੂਲਾ ਦੇ ਸੈਕਟਰ-5 ਵਿੱਚ ਆਯੋਜਿਤ ਚਾਰ ਦਿਨਾਂ ਦੇ 11ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੇਸਟੀਵਲ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਰੋਹ ਵਿੱਚ ਸਟੂਡੇਂਟਸ ਸਾਇੰਸ ਅਂੈਡ ਟੈਕਨੋਲੋਜੀ ਵਿਲੇਜ ਦਾ ਉਦਘਾਟਨ ਕੀਤਾ। ਇਸ ਵਿਲੇਜ਼ ਨੂੰ ਆਧੁਨਿਕ ਭਾਰਤ ਦਾ ਨਵਾਂ ਨਾਲੰਦਾ ਦੀ ਸੰਗਿਆ ਦਿੱਤੀ ਗਈ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵਿਗਿਆਨ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ ਅਤੇ ਵਿਗਿਆਨ ਅਤੇ ਨਵਾਚਾਰ ਦੇ ਖੇਤਰ ਵਿੱਚ ਨਵੀਨਤਮ ਤਕਨੀਕਾਂ ਵਿੱਚ ਡੁੰਘੀ ਦਿਲਚਸਪੀ ਦਿਖਾਈ।
ਨੌਜੁਆਨ, ਵਿਦਿਆਰਥੀ ਅਤੇ ਵਿਗਿਆਨਕ ਦੇਸ਼ ਦੀ ਉਹ ਪੀੜੀ ਹਨ ਜੋ ਭਾਰਤ ਨੂੰ ਵਿਕਸਿਤ ਬਣਾਏਗੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਗਿਆਨ ਸਿਰਫ ਕੈਰਿਅਰ ਨਹੀਂ ਹੈ, ਰਾਸ਼ਟਰ ਨਿ+ਮਾਣ ਦਾ ਮਾਧਿਅਮ ਹੈ। ਨੌਜੁਆਨ, ਵਿਦਿਆਰਥੀਆਂ ਅਤੇ ਵਿਗਿਆਨਕਾਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਹੀ ਭਾਰਤ ਦੀ ਨੌਜੁਆਨ ਪੀੜੀ ਹਨ ਜੋ ਭਾਰਤ ਨੂੰ ਵਿਕਸਿਤ ਬਣਾਏਗੀ। ਉਨ੍ਹਾਂ ਨੇ ਸਾਰੇ ਵਿਗਿਆਨਕਾਂ, ਖੋਜ ਸੰਸਥਾਵਾਂ, ਉਦਯੋਗ ਜਗਤ ਅਤੇ ਸਟਾਰਟ-ਅੱਪਸ ਨੂੰ ਅਪੀਲ ਕੀਤੀ ਕਿ ਸੱਭ ਮਿਲ ਕੇ ਵਿਗਿਆਨ ਅਧਾਰਿਤ ਵਿਕਾਸ ਮਾਡਲ ਬਨਾਉਣ, ਜੋ ਹਰ ਨਾਗਰਿਕ ਨੂੰ ਗੁਣਵੱਤਾਪੂਰਣ ਜੀਵਨ ਦੇਣ, ਭਾਰਤ ਨੂੰ ਵਿਸ਼ਵ ਅਗਵਾਈ ਪ੍ਰਦਾਨ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਕਰ ਇਸ ਧਰਤੀ ‘ਤੇ ਲਗਾਤਾਰ ਭਵਿੱਖ ਯਕੀਨੀ ਕਰਨ।
ਹਰਿਆਣਾ ਨੂੰ ਦੂਜੀ ਵਾਰ ਸਾਇੰਸ ਫੈਸਟੀਵਲ ਦੀ ਮੇਜਬਾਨੀ ਮਿਲਣਾ ਮਾਣ ਦੀ ਗੱਲ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਧੰਨਵਾਦ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਨੇ ਇੰਨ੍ਹੇ ਵੱਡੇ ਸਾਇੰਸ ਫੇਸਟੀਵਲ ਦੇ ਲਈ ਹਰਿਆਣਾਂ ਨੂੰ ਦੂਜੀ ਵਾਰ ਮੇਜਬਾਨੀ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ 4 ਦਿਨਾਂ ਦੇ ਵਿਗਿਆਨ ਮਹਾਕੁੰਭ ਵਿੱਚ ਦੇਸ਼-ਵਿਦੇਸ਼ ਦੇ 40 ਹਜਾਰ ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਨਾਲ ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਉੱਤਰ ਅਤੇ ਪੱਛਮ ਸੂਬਿਆਂ ਦੇ ਨੌਜੁਆਨਾਂ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਤਾਂ ਜੋ ਦੇਸ਼ ਦਾ ਹਰ ਖੇਤਰ ਵਿਗਿਆਨਕ ਪ੍ਰਗਤੀ ਦੇ ਪੱਥ ‘ਤੇ ਨਾਲ ਚੱਲ ਸਕਣ।
ਇਹ ਸਾਇੰਸ ਫੈਸਟੀਵਲ ਵੀ ਪ੍ਰਧਾਨ ਮੰਤਰੀ ਦੇ ਵਿਕਸਿਤ ਰਾਸ਼ਟਰ ਦੇ ਸੰਕਲਪ ਨੂੰ ਸਿੱਦ ਕਰਨ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ
ਸਾਇੰਸ ਫੇਸਟੀਵਲ ਦਾ ਵਰਨਣ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਪੁਰਬ ਵਿਗਿਆਨ, ਨਵਾਚਾਰ, ਸਟਾਰਟ ਅੱਪ ਊਰਜਾ, ਭਵਿੱਖ ਦੀ ਤਕਨੀਕ ਅਤੇ ਨਵੇਂ ਭਾਰਤ ਦੇ ਸਪਨਿਆਂ ਦਾ ਸੰਗਮ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਇੰਸ ਫੇਸਟੀਵਲ ਦਾ ਥੀਮ ਆਤਮਨਿਰਭਰ ਭਾਰਤ ਦੇ ਲਈ ਵਿਗਿਆਨ ਤੋਂ ਖੁਸ਼ਹਾਲੀ ਬਹੁਤ ਪ੍ਰਾਂਸੰਗਿਕ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਰੱਖਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਭਾਰਤ ਵਿਗਿਆਨ ਅਤੇ ਤਕਨਾੋਲਜੀ ਦੇ ਖੇਤਰ ਵਿੱਚ ਵਿਲੱਖਣ ਗਤੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤ ਆਪਣੇ ਬਲਬੂਤੇ ਚੰਨ੍ਹ, ਸੂਰਜ ਤੇ ਸਪੇਸ ਦਾ ਅਧਿਅੇਨ ਕਰਨ ਵਾਲੇ, ਕੁਆਂਟਮ ਤਕਨੀਕ ਤੋਂ ਲੈ ਕੇ ਡੀਪ-ਟੇਕ, ਏਆਈ, ਡਰੋਨ ਅਤੇ ਬਾਇਓਤਕਨਾਲੋਜੀ ਤੱਕ ਵਿੱਚ ਸੰਚਾਰ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਿਲ ਹੋ ਚੁੱਕਾ ਹੈ। ਇਹ ਸਾਇੰਟ ਫੇਸਟੀਵਲ ਵੀ ਪ੍ਰਧਾਨ ਮੰਤਰੀ ਦੇ ਵਿਕਸਿਤ ਰਾਸ਼ਟਰ ਦੇ ਸੰਕਲਪ ਨੂੰ ਸਿੱਦ ਕਰਨ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵਿਗਿਆਨ ਨੀਤੀ ਨਿਰਮਾਣ ਦਾ ਆਧਾਰ ਹੈ ਅਤੇ ਨਵੀਂ ਤਕਨੀਕ ਵਿਕਾਸ ਦਾ ਇੰਜਨ ਹੈ। ਇਸ ਮਹੋਤਸਵ ਦਾ ਇੱਕ ਹੋਰ ਉਦੇਸ਼ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਦੀ ਵਿਗਿਆਨਕ ਐਕਸੀਲੈਂਸ ਨੂੰ ਵਿਸ਼ਵ ਪਟਲ ‘ਤੇ ਦਿਖਾਉਣਾ ਹੈ।
ਸਰਕਾਰ ਆਪਣੀ ਨੀਤੀਆਂ ਵਿੱਚ ਸਟੈਮ ਸਿਖਿਆ, ਏਆਈ ਰੋਬੋਟਿਕਸ, ਸਟਾਰਟਅੱਪ ਸਿਖਿਆ, ਸਾਈਬਰ ਸੁਰੱਖਿਆ, ਏਗਰੀਟੇਕ, ਬਾਇਓਟੇਕ ਅਤੇ ਸਪੇਸ ਤਕਨਾਲੋਜੀ ਨੂੰ ਦਿੱਤੀ ਰਹੀ ਪ੍ਰਾਥਮਿਕਤਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਪ੍ਰਧਾਨ ਸੂਬਾ ਹੁੰਦੇ ਹੋਏ ਵਿਗਿਆਨ, ਸਿਖਿਆ ਅਤੇ ਨ ਵਾਚਾਰ ਦੇ ਕੇਂਦਰ ਵਜੋ ਤੇਜੀ ਨਾਲ ਉਭਰ ਰਿਹਾ ਹੈ। ਸਰਕਾਰ ਆਪਣੀ ਨੀਤੀਆਂ ਵਿੱਚ ਸਟੈਮ ਸਿਖਿਆ, ਏਆਈ ਬਾਇਓਟਿਕਸ, ਸਟਾਰਟਅੱਪ ਸਿਖਿਆ, ਸਾਈਬਰ ਸੁਰੱਖਿਆ, ਏਗਰੀਟੇਕ, ਰਾਇਓਟੇਕ ਅਤੇ ਸਪੇਸ ਤਕਨਾਲੋਜੀ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ, ਫਰੀਦਾਬਾਦ, ਪੰਚਕੂਲਾ ਤੇ ਹਿਸਾਰ ਵਰਗੇ ਸ਼ਹਿਰ ਅੱਜ ਦੇਸ਼ ਦੇ ਪ੍ਰਮੁੱਖ ਆਈਟੀ ਅਤੇ ਆਰਐਂਡਡੀ ਹੱਬ ਬਣ ਰਹੇ ਹਨ। ਗੁਰੂਗ੍ਰਾਮ ਤਾਂ ਆਈਟੀ, ਏਆਈ ਅਤੇ ਸਾਈਬਰ ਤਕਨਾਲੋਜੀ ਦੀ ਰਾਜਧਾਨੀ ਬਣ ਚੁੱਕਾ ਹੈ। ਫਰੀਦਾਬਾਦ ਅਤੇ ਪੰਚਕੂਲਾ ਵਿੱਚ ਹਾਈ ਟੇਕ ਖੋਜ ਅਤੇ ਨਵਾਚਾਰ ਕੇਂਦਰ ਸਥਾਪਿਤ ਹੋ ਚੁੱਕੇ ਹਨ। ਗਰਨਾਂਲ, ਹਿਸਾਰ ਅਤੇ ਰੋਹਤਕ ਵਰਗੇ ਨਗਰ ਖੇਤੀਬਾੜੀ ਤਕਨਾਲੋਜੀ ਅਤੇ ਕਲਾਈਮੇਟ ਸੇਵਾਵਾਂ ਦੇ ਵੱਡੇ ਕੇਂਦਰ ਬਣ ਰਹੇ ਹਨ।
ਸਰਕਾਰ ਦਾ ਟੀਚਾ ਹਰਿਆਣਾ ਨੂੰ ਉਦਯੋਗਿਕ ਵਿਕਾਸ ਵਿੱਚ ਹੀ ਨਹੀਂ, ਵਿਗਿਆਨ ਅਧਾਰਿਤ ਵਿਕਾਸ ਵਿੱਚ ਵੀ ਦੇਸ਼ ਮੋਹਰੀ ਸੂਬਾ ਬਨਾਉਣਾ
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਹਰਿਆਣਾ ਨੂੰ ਉਦਯੋਗਿਕ ਵਿਕਾਸ ਵਿੱਚ ਹੀ ਨਹੀਂ, ਸਗੋ ਵਿਗਿਆਨ ਅਧਾਰਿਤ ਵਿਕਾਸ ਵਿੱਚ ਦੇਸ਼ ਦਾ ਮੋਹਰੀ ਸੂਬਾ ਬਨਾਂਉਣਾ ਹੈ। ਸਕੂਲਾਂ ਵਿੱਚ ਵਿਗਿਆਨ ਦੇ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਪੈਦਾ ਕਰਨ ਲਈ ਵਿਗਿਆਨ ਪ੍ਰਤਿਭਾ ਖੋਜ ਸਕਾਲਰਸ਼ਿਪ ਯੋਜਨਾ ਚਲਾਈ ਜਾ ਰਹੀ ਹੈ। ਇਸ ਦੇ ਤਹਿਤ 11ਵੀਂ ਤੇ 12ਵੀਂ ਕਲਾਸ ਵਿੱਚ ਵਿਗਿਆਨ ਪੜਨ ਵਾਲੇ 1500 ਵਿਦਿਆਰਥੀਆਂ ਨੂੰ 1 ਹਜਾਰ ਰੁਪਏ ਪ੍ਰਤੀਮਹੀਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਗਰੈਜੂਏਟ ਕਲਾਸ ਦੇ ਵਿਦਿਆਰਥੀਆਂ ਨੂੰ 4 ਹਜਾਰ ਰੁਪਏ ਅਤੇ ਪੋਸਟ ਗਰੈਜੂਏਟ ਪੱਧਰ ਦੇ ਵਿਦਿਆਰਥੀਆਂ ਨੂੰ 6 ਹਜਾਰ ਰੁਪਏ ਪ੍ਰਤੀਮਹੀਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਕੌਮਾਂਤਰੀ ਵਿਗਿਆਨ ਓਲਪਿਆਡ ਵਿੱਚ ਮੈਡਲ ਜਿੱਤਣ ਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਵੀ ਯੋਜਨਾ ਚਲਾਈ ਜਾ ਰਹੀ ਹੈ। ਉਨ੍ਹਾਂ ਨੂੰ 5 ਲੱਖ ਰੁਪਏ ਤੱਕ ਦੇ ਨਗਦ ਇਨਾਮ ਦਿੱਤੇ ਜਾਂਦੇ ਹਨ। ਇਸੀ ਤਰ੍ਹਾ, ਜੂਨੀਅਰ ਵਿਗਿਆ ਓਲੰਪਿਆਡ ਦੇ ਗੋਲਡ ਮੈਡਲ ਜੇਤੂਆਂ ਨੂੰ ਵੀ 2 ਲੱਖ 50 ਹਜਾਰ ਰੁਪਏ ਤੱਕ ਦੇ ਨਗਰ ਇਨਾਮ ਦਿੱਤੇ ਜਾਂਦੇ ਹਨ।
ਸਰਕਾਰ ਨੌਜੁਆਨ ਵਿਗਿਆਨਕਾਂ ਨੂੰ ਵੀ ਪ੍ਰੋਤਸਾਹਿਤ ਕਰ ਰਹੀ ਹੈ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੌਜੁਆਨ ਵਿਗਿਆਨਕਾਂ ਨੂੰ ਵੀ ਪ੍ਰੋਤਸਾਹਿਤ ਕਰ ਰਹੀ ਹੈ। ਇਸ ਦੇ ਲਈ 40 ਸਾਲ ਤੋਂ ਵੱਧ ਉਮਰ ਦੇ ਦੋ ਮੰਨੇ-ਪ੍ਰਮੰਨੇ ਵਿਗਿਆਨਕਾਂ ਨੂੰ ਹਰੇਕ ਸਾਲ ਹਰਿਆਣਾ ਵਿਗਿਆਨ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸੂਬੇ ਦੇ 40 ਸਾਲ ਤੋਂ ਘੱਟ ਉਮਰ ਦੇ ਪ੍ਰਖਿਆਤ ਵਿਗਿਆਨਕਾਂ ਨੂੰ ਵੀ ਹਰੇਕ ਸਾਲ ਹਰਿਆਣਾ ਨੌਜੁਆਨ ਵਿਗਿਆਨ ਰਤਨ ਪੁਰਸਕਾਰ ਦਿੱਤਾ ਜਾਂਦਾ ਹੈ।
Leave a Reply